ਔਰਤ ਦੇ ਖਾਤੇ ਵਿੱਚ ਆਏ 3.10 ਲੱਖ ਸੋਚਿਆ ਪ੍ਰਧਾਨ ਮੰਤਰੀ ਮੋਦੀ ਨੇ ਭੇਜੇ ਹਨ ਕਰਜ਼ ਉਤਾਰਿਆ ,ਪਤੀ ਨੂੰ ਲੈ ਕੇ ਦਿੱਤੀ ਬਾਇਕ ਪਰ ਜਦੋ ਸੱਚਾਈ ਪਤਾ ਲੱਗੀ ਤਾ ਰਹਿ ਗਈ ਹੈਰਾਨ

ਜਿਲੇ ਦੀ ਕਰੇਰਾ ਤਹਿਸੀਲ ਦੇ ਸਿਰਸੋਨਾ ਪਿੰਡ ਦੀ ਔਰਤ ਮਮਤਾ ਕੋਲੀ ਨੇ ਥਬ ਏਮਪ੍ਰੈਸ਼ਨ ਮਸ਼ੀਨ ਨਾਲ 3.10 ਲੱਖ ਰੁਪਏ ਕਢਵਾ ਲਏ ਮਹਿਲਾ ਨੇ ਸੋਚਿਆ ਉਸਦੇ ਜਨਧਨ ਖਾਤੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਰਕਮ ਪਾਈ ਹੈ। ਖੁਸ਼ ਹੋ ਕੇ ਆਪਣਾ ਸਾਰਾ ਕਰਜ਼ਾ ਉਤਾਰ ਦਿੱਤਾ ਅਤੇ ਬਚੀ ਹੋਈ ਰਕਮ ਨਾਲ ਪਤੀ ਸੁਰੇਂਦਰ ਕੋਲੀ ਦੇ ਲਈ ਬਾਈਕ ਖੁਦ ਦੇ ਲਈ ਗਹਿਣੇ ਖਰੀਦ ਲਏ।


ਜਦ ਬੈਂਕ ਦਾ ਅਮਲਾ ਪੁਲਸ ਦੇ ਨਾਲ ਉਸਦੇ ਘਰ ਗਿਆ ਅਤੇ ਸੱਚਾਈ ਦੱਸੀ ਤਾ ਉਹ ਸਿਰ ਫੜ ਕੇ ਬੈਠ ਗਈ ਮਹਿਲਾ ਨੇ ਰੋਂਦੇ ਹੋਏ ਕਿਹਾ ਮੈ ਇਹ ਕੀ ਕਰ ਦਿੱਤਾ ਉਸਦੇ ਕੋਲ ਮਿਲੇ 85 ਹਜ਼ਾਰ ਬੈਂਕ ਅਮਲ ਲੈ ਗਏ। ਬਾਕੀ ਪੈਸੇ ਦੇ ਲਈ ਮਹਿਲਾ ਨੂੰ ਸਮੇ ਦਿੱਤਾ ਗਿਆ। ਬੈਂਕ ਪ੍ਰਬੰਧਨ ਦਾ ਕਹਿਣਾ ਹੈ ਕਿ ਜੇਕਰ ਔਰਤ ਨੇ ਪੈਸੇ ਵਾਪਸ ਨਹੀਂ ਕੀਤੇ ਤਾ ਪੁਲਸ ਕਾਰਵਾਈ ਕਰਨਗੇ।

ਅਸਲ ਵਿਚ ਸਿਰਸੋਦ ਪਿੰਡ ਦੇ ਦੁਕਾਨਦਾਰ ਅਨਿਲ ਨਾਗਰ ਦੇ ਖਾਤੇ ਨਾਲ ਔਰਤ ਦਾ ਆਧਾਰ ਨੰਬਰ ਲਿੰਕ ਹੋ ਗਿਆ। ਮਹਿਲਾ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਕਿਯੋਸਕ ਸੈਂਟਰ ਤੇ ਥਬ ਏਮਪ੍ਰੈਸ਼ਨ ਮਸ਼ੀਨ ਤੋਂ ਅੱਡ ਅੱਡ ਦਿਨ ਅੰਗੂਠਾ ਲਗਾ ਕੇ ਕੁੱਲ 3.10 ਲੱਖ ਰੁਪਏ ਕੱਢਵਾ ਲਏ। ਉਥੇ ਹੀ ਦੁਕਾਨਦਾਰ ਨੇ ਆਪਣੇ ਖਾਤੇ ਵਿੱਚੋ ਰਕਮ ਕੱਢਣ ਦੀ ਸ਼ਕਾਇਤ ਬੈਂਕ ਵਿਚ ਜਾ ਕੇ ਬ੍ਰਾਂਚ ਮਨੇਜਰ ਨੂੰ ਦੱਸੀ ਅਤੇ ਜਾਚ ਕਰਵਾਉਣ ਤੇ ਪਤਾ ਲੱਗਾ ਕਿ ਔਰਤ ਦਾ ਅਧਾਰ ਦੁਕਾਨਦਾਰ ਦੇ ਬੈਂਕ ਖਾਤੇ ਨਾਲ ਲਿੰਕ ਹੋ ਗਿਆ ਹੈ ਹਾਲਾਂਕਿ ਹੁਣ ਬੈਂਕ ਅਧਿਕਾਰੀਆਂ ਨੇ ਪੁਲਸ ਦੀ ਮਦਦ ਨਾਲ 85 ਹਜ਼ਾਰ ਰੁਪਏ ਔਰਤ ਤੋਂ ਹਾਸਲ ਕਰ ਲਏ ਹਨ। ਪਰ ਕਰਜ਼ਾ ਚੁਕਾਉਣ,ਬਾਈਕ ਖਰੀਦਣ ਅਤੇ ਗਹਿਣੇ ਲੈਣ ਦੇ ਬਾਅਦ ਬਾਕੀ ਰਕਮ ਚੁਕਾਉਣ ਵਿਚ ਔਰਤ ਆਪਣੀ ਮਾਲੀ ਹਾਲਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਬਾਕੀ ਰਕਮ ਚੁਕਾਉਣ ਤੋਂ ਅਸਮਰਥ ਦੱਸ ਰਹੀ ਹੈ।

ਦੂਜੇ ਪਾਸੇ ਅਨਿਲ ਨਾਗਰ ਦੀ ਕਪੜਿਆਂ ਦੀ ਦੁਕਾਨ ਹੈ ਉਹਨਾਂ ਦੱਸਿਆ 3.50 ਲੱਖ ਰੁਪਏ ਵਿਚ ਆਪਣਾ ਟਰੈਕਟਰ ਵੇਚ ਕੇ ਬੈਂਕ ਵਿਚ ਜਮਾ ਕਰਵਾਏ ਸੀ। ਛੋਟੇ ਭਰਾ ਨਰੇਂਦਰ ਨੂੰ 27 ਫਰਵਰੀ ਨੂੰ ਚੈਕ ਦੇ ਕੇ ਰੁਪਏ ਕਢਵਾਉਣ ਲਈ ਭੇਜਿਆ। ਬੈਂਕ ਤੋਂ ਭਰਾ ਦਾ ਫੋਨ ਆਇਆ ਕਿ ਖਾਤੇ ਵਿਚ ਪੈਸੇ ਨਹੀਂ ਹਨ। ਅਨਿਲ ਪਾਸਬੂਕ ਲੈ ਕੇ ਘਰ ਪਹੁੰਚਾ ਅਤੇ ਐਂਟਰੀ ਕਰਵਾਈ ਤਾ ਪਾਸ ਬੁਕ ਦਿਖਾਇਆ ਤਾ ਉਸਦੇ ਹੋਸ਼ ਉੱਡ ਗਏ। ਖਾਤੇ ਵਿੱਚੋ 3.10 ਲੱਖ ਨਿਕਲ ਚੁੱਕੇ ਸਨ। ਖਾਤੇ ਦੀ ਜਾਚ ਕਰਵਾਈ ਤਾ ਗਲਤ ਅਧਾਰ ਨੰਬਰ ਲਿੰਕ ਮਿਲਿਆ ਜੋ ਮਮਤਾ ਕੋਲੀ ਦਾ ਪਾਇਆ ਗਿਆ।

ਅਨਿਲ ਨੇ ਟਰੈਕਟਰ ਵੇਚ ਕੇ ਜੋ ਪੈਸੇ ਜਮਾ ਕਰਵਾਏ ਉਸ ਨਾਲ ਆਪਣੀ ਬੇਟੀ ਦਾ ਵਿਆਹ ਕਰਨਾ ਸੀ ਪੈਸੇ ਵਾਪਸ ਨਾ ਮਿਲਣ ਤੇ ਪੁਲਸ ਕਾਰਵਾਈ ਕਰਨਗੇ। ਪੁਲਸ ਦੇ ਨਾਲ ਔਰਤ ਦੇ ਘਰ ਗਏ ਸੀ 85 ਹਜ਼ਾਰ ਰੁਪਏ ਵਾਪਸ ਦੇ ਦਿੱਤੇ ਜੋ ਅਨਿਲ ਨਾਗਰ ਦੇ ਖਾਤੇ ਵਿਚ ਜਮਾ ਕਰਵਾ ਦਿੱਤੇ ਬਾਕੀ ਰਕਮ ਨਾ ਮਿਲਣ ਤੇ ਕਾਰਵਾਈ ਕਰਨ ਦੀ ਗੱਲ ਕੀਤੀ

Leave a Reply