ਜੇ ਤੇਰੇ ਭਰਾ ਦਾ ਕੇਸ ਕੋਰਟ ਵਿਚ ਆ ਜਾਵੇ ਤਾ ਕੀ ਕਰੇਗੀ ਕਿਸਾਨ ਦੀ ਕੁੜੀ ਨੇ ਦਿੱਤਾ ਅਜਿਹਾ ਜਵਾਬ ਕਿ ਬਣ ਗਈ ਜੱਜ

ਜ਼ਿੰਦਗੀ ਵਿਚ ਤੁਹਾਡੀ ਕੋਰਟ ਵਿਚ ਰਿਸ਼ਤੇਦਾਰ ਜਾ ਕੋਈ ਜਾਣ ਪਹਿਚਾਣ ਵਾਲਿਆਂ ਦਾ ਕੇਸ ਆਵੇ ਤਾ ਤੁਸੀਂ ਕੀ ਕਰੋਗੋ ਜਵਾਬ ਸੀ ਜਾ ਤਾ ਦੂਜੇ ਕੋਰਟ ਵਿਚ ਟਰਾਂਸਫਰ ਕਰ ਦੇਵੇਗੀ ਜਾ ਖੁਦ ਕੇਸ ਤੋਂ ਹੱਟ ਜਾਵਾਗੀ। ਹਾਈ ਕੋਰਟ ਦੇ ਸਿਵਿਲ ਜੱਜ ਦੀ ਪ੍ਰੀਖਿਆ ਵਿਚ ਬੈਠਣ ਵਾਲੀ ਕਿਸਾਨ ਦੀ ਬੇਟੀ ਕਿਰਨ ਮਲਿਕ ਦੇ ਇਸ ਜਵਾਬ ਨੇ ਉਸਨੂੰ ਜੱਜ ਬਣਾ ਦਿੱਤਾ ਜੀ ਹਾਂ 12 ਜਨਵਰੀ ਨੂੰ ਸਿਵਲ ਜੱਜ ਦੀ ਪ੍ਰੀਖਿਆ ਦਾ ਨਤੀਜਾ ਆਇਆ ਅਤੇ ਕਿਸਾਨ ਦੀ ਬੇਟੀ ਕਿਰਨ ਮਲਿਕ ਉਸਨੂੰ ਪਾਸ ਕਰ ਗਈ ਅੱਜ ਅਸੀਂ ਤੁਹਾਨੂੰ ਉਹਨਾਂ ਦੀ ਕਹਾਣੀ ਦੱਸਣ ਜਾ ਰਹੇ ਹਾਂ,

ਖੇਤੀਬਾੜੀ ਕਰਦੇ ਹਨ ਪਿਤਾ :- ਸਿਵਲ ਜੱਜ ਦੇ ਲਈ ਚੁਣੀ ਗਈ ਕਿਰਨ ਮਲਿਕ ਦੇ ਪਿਤਾ ਸ਼ਤੀਸ਼ ਮਲਿਕ ਕਿਸਾਨ ਹਨ। ਸਿੰਗੋਲੀ ਵਿਚ ਜਮੀਨ ਹੈ ਉਸ ਤੇ ਖੇਤੀ ਕਰਕੇ ਹੋਣ ਵਾਲੀ ਆਮਦਨ ਨਾਲ ਪਰਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਕਿਰਨ ਦੱਸਦੀ ਹੈ ਕਿ ਉਸਨੇ 10 ਵੀ ਦੀ ਸਿਖਿਆ ਸਰਸਵਤੀ ਸ਼ਿਸ਼ੂ ਮੰਦਿਰ ਅਤੇ ਹਾਈ ਸਕੈਂਡਰੀ ਕੰਨਿਆ ਸਕੂਲ ਤੋਂ ਪੂਰਾ ਕੀਤਾ ਹੈ 10 ਵੀ ਬੋਰਡ ਦੇ ਬਾਅਦ ਹੀ ਦੇਸ਼ ਸੇਵਾ ਦਾ ਟੀਚਾ ਬਣਾ ਲਿਆ ਸੀ। ਪੁਲਸ ਤੋਂ ਰਿਟਾਇਰ ਦਾਦਾ ਤੋਂ ਮਿਲੀ ਪ੍ਰੇਣਾ :- ਹਰ ਰੋਜ 5 ਘੰਟੇ ਪੜੀ ਕਿਰਨ ਕਹਿੰਦੀ ਹੈ ਕਿ ਦੇਸ਼ ਸੇਵਾ ਦੀ ਗੱਕ ਸੁਣ ਕੇ ਮੇਰੇ ਦਾਦਾ ਰਿਟਾਇਰ ਹੈਡ ਕਾਂਸਟੇਬਲ ਨਵਾਬ ਸਿੰਘ ਮਲਿਕ ਨੇ ਪ੍ਰਸ਼ਾਨਿਕ ਸੇਵਾ ਵਿਚ ਜਾਣ ਦੇ ਲਈ ਪ੍ਰੇਰਿਤ ਕੀਤਾ।ਇਸਦੇ ਬਾਅਦ ਜੱਜ ਬਣਨ ਦਾ ਸੋਚ ਲਿਆ ਅਤੇ 12ਵੀ ਦੇ ਬਾਅਦ ਨੀਚਮ ਕਾਲਜ ਵਿਚ ਦਾਖਲਾ ਲੈ ਕੇ ਬੀ ਏ ਅਤੇ ਗਿਆਨ ਮੰਦਿਰ ਲਾ ਕਾਲਜ ਤੋਂ ਐਲ ਐਲ ਬੀ ਕੀਤੀ। ਐਲ ਆਲੇ ਬੀ ਫਾਈਨਲ ਸਾਲ ਤੋਂ ਹੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਮਈ 2017 ਵਿਚ ਐਲ ਆਲੇ ਬੀ ਪਾਸ ਕਰਨ ਦੇ ਬਾਅਦ ਸਿਵਲ ਜੱਜ ਦੀ ਤਿਆਰੀ ਵਿਚ ਲੱਗ ਗਈ ਰੋਜ 5 ਘੰਟੇ ਪੜਾਈ ਦੇ ਲਈ ਰੱਖੇ ਤਿਆਰੀ ਦੇ ਲਈ ਕਈ ਕਿਤਾਬਾ ਪੜੀਆਂ ਅਤੇ ਇਸ ਮੁਕਾਮ ਨੂੰ ਹਾਸਲ ਕੀਤਾ।

ਪਤੀ ਅਤੇ ਸਹੁਰਾ ਹਨ ਬੈੰਕ ਮੈਨੇਜਰ :- ਕਿਰਨ ਦਾ ਵਿਆਹ 2015 ਵਿਚ ਮੋਰਵਨ ਨਿਵਾਸੀ ਅਮ੍ਰਿਤਰਾਮ ਜਾਟ ਦੇ ਪੁੱਤਰ ਮਹੀਪਾਲ ਸਿੰਘ ਨਾਲ ਹੋਇਆ ਸੀ ਅਮ੍ਰਿਤਰਾਮ ਬੈੰਕ ਆਫ ਇੰਡੀਆ ਖਲਘਟ ਵਿਚ ਮੈਨੇਜਰ ਹਨ ਅਤੇ ਖੁਦ ਮਹੀਪਾਲ ਪਿੰਡ ਦੀ ਬੈਂਕ ਵਿਚ ਮਨੈਜਰ ਪਦ ਤੇ ਹਨ। ਪਤੀ ਅਤੇ ਸਹੁਰੇ ਨੇ ਹਮੇਸ਼ਾ ਕਿਰਨ ਦਾ ਸਾਥ ਦਿੱਤਾ। ਕਈ ਪ੍ਰੇਸ਼ਾਨੀਆਂ ਵੀ ਆਇਆ ਪਰ ਹਿੰਮਤ ਨਹੀਂ ਹਾਰੀ। ਸਿਵਲ ਜੱਜ ਚੁਣਨ ਦੇ ਬਾਅਦ ਸਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਹੈ।

ਇਹਨਾਂ ਸਵਾਲਾਂ ਦੇ ਦਿੱਤੇ ਜਵਾਬ :- ਐਲ ਐਲ ਬੀ ਦੇ ਬਾਅਦ ਕਿਰਨ ਨੇ ਇੰਡੋਰ ਜਬਲਪੁਰ ਵਿਚ ਕੋਚਿੰਗ ਲੈ ਕੇ ਸਿਵਲ ਜੱਜ ਪੇਪਰ ਦੀ ਤਿਆਰੀ ਸ਼ੁਰੂ ਕੀਤੀ। 29 ਸਤਬਰ 2018 ਨੂੰ ਪਰੀ ਪੇਪਰ ਅਤੇ ਹਾਈ ਕੋਰਟ ਦੀ 24 ਅਤੇ 25 ਨਵੰਬਰ ਨੂੰ ਮੁਖ ਪ੍ਰੀਖਿਆ ਵਿਚ ਬੈਠੀ। ਇਸ ਵਿਚ ਕਿਰਨ ਨੇ ਸਫਲਤਾ ਹਾਸਲ ਕੀਤੀ 6 ਜਨਵਰੀ ਨੂੰ ਜਬਲਪੁਰ ਵਿਚ ਹਾਈ ਕੋਰਟ ਦੇ ਜੱਜ ਸੁਜਾਏ ਪਾਲ ਅਤੇ ਮਦਿਰਾ ਦੂਬੇ ਨੇ ਮੌਖਿਕ ਲਿਆ। ਉਹਨਾਂ ਦਾ ਪਹਿਲਾ ਸਵਾਲ ਸੀ ਕਿ ਉਹ ਜੱਜ ਕਿਉਂ ਬਣਨਾ ਚਹੁੰਦੀ ਹੈ ਕਿਰਨ ਨੇ ਜਵਾਬ ਦਿੱਤਾ ਬਚਪਨ ਵਿਚ ਦੇਸ਼ ਸੇਵਾ ਦੇ ਲਈ ਇਸੇ ਖੱਟਰ ਵਿਚ ਆਉਣ ਦਾ ਸੁਪਨਾ ਦੇਖਿਆ ਸੀ।

ਦੂਜਾ ਸਵਾਲ ਕਿ ਜੇਕਰ ਕੋਰਟ ਵਿਚ ਅਜਿਹਾ ਕੇਸ ਆਵੇ ਜਿਸ ਵਿਚ ਆਰੋਪੀ ਤੁਹਾਡਾ ਭਰਾ ਜਾ ਰਿਸ਼ਤੇਦਾਰ ਜਾ ਕੋਈ ਜਾਣ ਪਹਿਚਾਣ ਵਾਲਾ ਹੋਵੇ ਤਾ ਉਸ ਕੇਸ ਵਿਚ ਤੁਸੀਂ ਕੀ ਕੋਰੋਗੇ। ਕਿਰਨ ਨੇ ਕਿਹਾ ਕਿ ਜਾ ਮੈ ਉਸ ਕੇਸ ਨੂੰ ਦੂਜੀ ਕੋਰਟ ਵਿਚ ਟਰਾਂਸਫਰ ਕਰ ਦੇਵਾਂਗੀ ਜਾ ਖੁਦ ਉਸ ਕੇਸ ਤੋਂ ਅਲੱਗ ਹੋ ਜਾਵਾਗੀ। ਇਹਨਾਂ ਦੋਨਾਂ ਜਵਾਬਾਂ ਤੋਂ ਉਹ ਪ੍ਰਭਾਵਿਤ ਹੋਏ ਤੇ 12 ਜਨਵਰੀ ਨੂੰ ਨਤੀਜਾ ਆਇਆ ਇਸ ਵਿਚ ਕਿਰਨ ਸਿਵਲ ਜੱਜ ਵਰਗ 2 ਬਣ ਚੁੱਕੀ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply