ਵੱਡੀ ਖ਼ਬਰ: ਅੱਧੀ ਰਾਤ ਨੂੰ ਹੋਇਆ ਵੱਡਾ ਧਮਾਕਾ, ਧਮਾਕੇ ਦੀ ਆਵਾਜ਼ ਨਾਲ ਗੂੰਜ ਉੱਠਿਆ ਪੂਰਾ ਅੰਮ੍ਰਿਤਸਰ

ਅੰਮ੍ਰਿਤਸਰ ਵਿਚ ਵੀਰਵਾਰ ਦੇਰ ਰਾਤ ਇਕ ਤੋਂ ਬਾਅਦ ਇਕ ਲਗਾਤਾਰ ਧਮਾਕੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ । ਧਮਾਕੇ ਇਨ੍ਹੇ ਜ਼ਬਰਦਸਤ ਸਨ ਕਿ ਇਨ੍ਹਾਂ ਦੀ ਆਵਾਜ਼ ਨਾਲ ਪੂਰਾ ਸ਼ਹਿਰ ਨੀਂਦ ਤੋਂ ਜਾਗ ਪਿਆ । ਰਾਤ ਨੂੰ 1 ਵਜ ਕੇ 15 ਮਿੰਟ ਦੇ ਕਰੀਬ ਆਈ ਇਸ ਆਵਾਜ ਬਾਰੇ ਜਦ ਜਗ ਬਾਣੀ ਵਲੋਂ ਕਰੀਬ 2 ਵਜੇ ਇਸ ਬਾਰੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ

ਉਨ੍ਹਾਂ ਨੇ ਧਮਾਕੀਆਂ ਦੀ ਪੁਸ਼ਟੀ ਕਰਦੀਆਂ ਅੰਮ੍ਰਿਤਸਰ ਪੁਲਸ ਦੀ ਸਾਰੀ ਫੋਰਸ ਤੋਂ ਇਲਾਵਾ ਹੋਰ ਵਾਧੂ ਫੋਰਸਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ । ਪੁਲਸ ਦੇਰ ਰਾਤ ਇਸ ਗੱਲ ਦੀ ਪੜਤਾਲ ਵਿਚ ਜੁਟੀ ਹੈ ਕਿ ਧਮਾਕੇ ਕਿਥੇ ਹੋਏ ਤੇ ਕਿਸ ਤਰ੍ਹਾਂ ਦੇ ਹਨ ।

ਖਬਰ ਲਿਖੇ ਜਾਣ ਤਕ ਨਾ ਤਾਂ ਇਹ ਪਤਾ ਨਹੀਂ ਲੱਗ ਸਕੀਆ ਹੈ ਕਿ ਧਮਾਕੇ ਕਿਥੇ ਹੋਏ ਹਨ ਤੇ ਨਾ ਹੀ ਧਮਕੀਆਂ ਦੇ ਕਾਰਨਾਂ ਦਾ ਪਤਾ ਲੱਗ ਸਕੀਆ ਹੈ । ਹਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਧਮਾਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਹੋਏ ਹਨਧਮਾਕੀਆਂ ਵਿਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਾਸਨ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਅੰਮ੍ਰਿਤਸਰ ਦੇ ਲੋਕ ਧਮਾਕੀਆਂ ਦੀ ਆਵਾਜ ਦੇ ਮਗਰੋਂ ਦਹਿਸ਼ਤ ਵਿਚ ਹਨ ਤੇ ਸਾਰੇ ਸ਼ਹਿਰ ਵਿਚ ਇਹ ਆਵਾਜ ਦੇਰ ਰਾਤ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ

Leave a Reply