ਹੁਣੇ ਹੁਣੇ ਵਿਅਕਤੀ ਨੇ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਿਲਾਨ (ਇਟਲੀ ) ਇੱਕ ਅਪਰਾਧਕ ਰਿਕਾਰਡ ਵਾਲੇ ਓਸੇਨਿਆ ਸਈ ਜਿਹੜਾ ਕਿ ਮੂਲ ਰੁਪ ਵਿਚ ਅਫਰੀਕੀ ਮੁਲਕ ਸੈਨੇਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ,ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇੱਕ ਮਿਡਲ ਸਕੂਲ ਦੇ 51 ਮਾਸੂਮ ਵਿੱਦਿਆਰਥੀਆਂ ਨਾਲ ਖਚਾਖੱਚ ਭਰੀ ਬੱਸ ਨੂੰ

47 ਸਾਲਾ ਡਰਾਇਵਰ ਸਮੇਤ ਅਗਵਾ ਕਰ ਲਿਆ।ਇਸ ਘਟਨਾ ਵਿੱਚ 40 ਮਿੰਟ ਤੱਕ ਬੱਚੇ ਆਂਤਕ ਦੇ ਸਾਏ ਹੇਠ ਰਹੇ, ਜਿਨ੍ਹਾਂ ਨੂੰ ਅਗਵਾਕਾਰ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਇਸ ਤੋਂ ਪਹਿਲਾਂ ਕਿ ਅਗਵਾਕਾਰ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਸਥਾਨਕ ਪੁਲਿਸ ਨੇ

ਪਿਛਲੇ ਸ਼ੀਸ਼ੇ ਤੋੜ ਕੇ ਸਭ ਬੱਚਿਆਂ ਨੂੰ ਬਾਹਰ ਕੱਢ ਲਿਆ ਪਰ ਇੰਨੇ ਵਿੱਚ ਮੁਲਜ਼ਮ ਨੇ ਬੱਸ ਨੂੰ ਅੱਗ ਲਗਾ ਦਿੱਤੀ, ਧੂੰਏ ਦੇ ਜ਼ਹਿਰੀਲੇ ਪ੍ਰਭਾਵ ਹੇਠ ਆਏ 12 ਬੱਚਿਆਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਇਸ ਵਾਰਦਾਤ ਵਿਚ ਸਾਰੇ ਬੱਚੇ ਜਿੰਦਾ ਬੱਚ ਗਏ। ਕਿਹਾ ਜਾਂਦਾ ਹੈ ਕਿ ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਸਬੰਧੀ ਨੀਤੀਆਂ ਖਿਲਾਫ ਮੁਲਜ਼ਮ ਨੇ ਅਜਿਹਾ ਆਂਤਕ ਭਰਿਆ ਕਦਮ ਚੁੱਕਿਆ।

Leave a Reply