ਹੁਣੇ ਦੁਪਹਿਰੇ ਆਈ ਮੌਸਮ ਦੀ ਤਾਜਾ ਜਾਣਕਾਰੀ ਅਗਲੇ 24 ਘੰਟਿਆਂ ਦੌਰਾਨ

ਦੇਸ਼ ਭਰ ‘ਚ ਗਰਮੀ ਨੇ ਲੋਕ ਬੇਹਾਲ ਕੀਤੇ ਹੋਏ ਹਨ। ਅਪ੍ਰੈਲ ਮਹੀਨੇ ਦੀ ਸ਼ੁਰਵਾਤ ‘ਚ ਗਰਮੀ ਨੇ ਲੋਕਾਂ ਦੇ ਵੱਟ ਕਢ ਦਿੱਤੇ ਹਨ। ਦਿੱਲੀ ਸਾਹਿਤ ਹੋਰ ਸੂਬਿਆਂ ‘ਚ ਪਾਰਾ ਕਾਫੀ ਵੱਧ ਗਿਆ ਹੈ। ਅਜਿਹੇ ‘ਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਇੱਥੇ ਮੌਸਮ ਨੇ ਕਰਵਟ ਲਈ ਹੈ ਤੇ ਕੁਝ ਇਲਾਕਿਆਂ ‘ਚ ਇਕ-ਦੋ ਦਿਨ ਪਹਿਲਾਂ ਬਰਸਾਤ ਤੇ ਗੜ੍ਹੇ ਪੈਣ ਨਾਲ ਤਾਪਮਾਨ ‘ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਪਹਿਲਾਂ ਦੇ ਮੁਕਾਬਲੇ ਗਰਮੀ ਤੋਂ ਕੁਝ ਰਾਹਤ ਮਿਲੀ, ਜਦੋਂ ਕਿ ਘੱਟੋ-ਘੱਟ ਤਾਪਮਾਨ 21.8 ਡਿਗਰੀ ਸੈਲਸੀਅਸ ਰਿਹਾ।

ਸਵੇਰ ਦੇ ਸਮੇਂ ਹਵਾ ‘ਚ ਨਮੀ ਦੀ ਮਾਤਰਾ 74 ਅਤੇ ਸ਼ਾਮ ਨੂੰ 28 ਫੀਸਦੀ ਰਹੀ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ‘ਚ ਆਸਮਾਨ ‘ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਕਿਤੇ-ਕਿਤੇ ਬਰਸਾਤ ਵੀ ਹੋ ਸਕਦੀ ਹੈ। ਹਾਲਾਂਕਿ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਕਦੇ ਤੇਜ਼ ਧੂਪ-ਕੀਤੇ ਤੇਜ਼ ਬਾਰਿਸ਼ ਤੇ ਧੂੜ ਚਲ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਦਮੌਸਮ ‘ਚ ਇਹ ਬਦਲਾਅ ਪੱਛਮੀ ਗੜਬੜ ਦੇ ਕਾਰਨ ਹੋ ਰਿਹਾ ਹੈ।

ਜਿਸਦੇ ਕਾਰਨ ਦਿੱਲੀ ਦਾ ਤਾਪਮਾਨ 4 ਡਿਗਰੀ ਤਕ ਘਟ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਪਹਿਲਾਂ ਵੀ ਕਹਿ ਚੁੱਕਿਆ ਹੈ ਗਰਮੀਆਂ ‘ਚ ਇਸ ਵਾਰ ਮੌਸਮ ‘ਚ ਉਤਾਰ-ਚੜਾ ਜਾਰੀ ਰਹੇਗਾ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅਗਲੇ ਹਫਤੇ ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ ‘ਚ 60-70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਮਿੱਟੀ ਨਾਲ ਭਰੀ ਹਨੇਰੀ ਚਲ ਸਕਦੀ ਹੈ ਇਸਦੇ ਨਾਲ ਹੀ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply