ਜਦੋਂ ਜਹਾਜ਼ ‘ਚ ਭਗਵੰਤ ਮਾਨ ਨੇ ਕੀਤਾ ਵੱਡਾ ਕਾਰਨਾਮਾ

ਬੇਸ਼ੱਕ ਭਗਵੰਤ ਮਾਨ ਜਨਵਰੀ 2019 ਤੋਂ ਭਰੀ ਮਹਿਫ਼ਲ ਵਿਚ ਸ਼ਰਾਬ ਤੋਂ ਤੌਬਾ ਕਰ ਚੁੱਕੇ ਹਨ ਪਰ ਹੁਣ ਤੱਕ ਮਾਨ ਦਾ ਸ਼ਰਾਬ ਛੱਡਣ ਦਾ ਐਲਾਨ ਚਰਚਾ ਹੈ। ਸ਼ਰਾਬ ਪੀਣ ਦੀ ਆਪਣੀ ਇਸੇ ਆਦਤ ਕਾਰਨ ਭਗਵੰਤ ਮਾਨ ਕਾਫ਼ੀ ਬਦਨਾਮੀ ਵੀ ਖੱਟ ਚੁੱਕੇ ਹਨ। ਸ਼ਾਇਦ ਇਹ ਕਾਰਨ ਹੈ ਕਿ ਸ਼ਰਾਬ ਛੱਡਣ ਦੇ ਕਈ ਮਹੀਨੇ ਬਾਅਦ ਵੀ ਉਨ੍ਹਾਂ ਨੂੰ ਲੋਕਾਂ ਵਿਚ ਸਫ਼ਾਈਆਂ ਦੇਣੀਆਂ ਪੈ ਰਹੀਆਂ ਹਨ। ਸ਼ਰਾਬ ਦੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਹਵਾ ਖ਼ੁਦ ਭਗਵੰਤ ਮਾਨ ਵੱਲੋਂ ਹੀ ਦਿੱਤੀ ਜਾ ਰਹੀ ਹੈ।ਦਰਅਸਲ, ਲੋਕ ਸਭਾ ਚੋਣ ਦੇ ਮੱਦੇਨਜ਼ਰ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਂ ਇੱਕ ਚਿੱਠੀ ਲਿਖੀ ਗਈ ਹੈ।

ਭਗਵੰਤ ਮਾਨ ਦੀ ਇਹੀ ਚਿੱਠੀ ਕੰਪੈਨ ਦੇ ਤੌਰ ਉਤੇ ਘਰ-ਘਰ ਵੰਡੀ ਵੀ ਜਾ ਰਹੀ ਹੈ। ਇਸ ਚਿੱਠੀ ਰਾਹੀਂ ਮਾਨ, ਕੇਜਰੀਵਾਲ ਤੇ ਆਪਣੀਆਂ ਉਪਲਬਧੀਆਂ ਗਿਣਵਾ ਰਹੇ ਹਨ। ਇੰਨਾ ਹੀ ਨਹੀਂ, ਮਾਨ ਨੇ ਸ਼ਰਾਬ ਛੱਣ ਨੂੰ ਵੀ ਇੱਕ ਉਪਲਬਧੀ ਇਸ ਚਿੱਠੀ ਰਾਹੀਂ ਦੱਸਿਆ ਹੈ। ਮਾਨ ਨੇ ਚਿੱਠੀ ਵਿਚ ਲਿਖਿਆ ਹੈ- “ਮੈਂ ਪਹਿਲਾਂ ਇਕ ਮਸ਼ਹੂਰ ਕਲਾਕਾਰ ਸੀ, ਇਕ ਸ਼ੋਅ ਦਾ ਲੱਖਾਂ ਰੁਪਏ ਲੈਂਦਾ ਸੀ, ਪਰ ਲੋਕਾਂ ਦੀ ਸੇਵਾ ਲਈ ਆਪਣਾ ਕੰਮ ਛੱਡ ਦਿੱਤਾ, ਮੈਂ ਪਹਿਲਾਂ ਸ਼ਰਾਬ ਵੀ ਪੀਂਦਾ ਸੀ, ਪਰ ਇਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਮੇਰੀ ਸ਼ਰਾਬ ਲੋਕਾਂ ਦੀ ਸੇਵਾ ਕਰਨ ਵਿਚ ਵੱਡਾ ਅੜਿੱਕਾ ਬਣ ਰਹੀ ਹੈ, ਮੈਂ ਆਪਣੀ ਮਾਂ ਦੇ ਕਹਿਣ ਉੱਤੇ 1 ਜਨਵਰੀ ਤੋਂ ਸ਼ਰਾਬ ਤੋਂ ਹਮੇਸ਼ਾ ਲਈ ਤੌਬਾ ਕਰ ਦਿੱਤੀ। ਹੁਣ ਮੇਰੇ ਜੀਵਨ ਦਾ ਇੱਕ-ਇੱਕ ਮਿੰਟ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹੈ”।

Leave a Reply