ਕੁੜੀਆਂ ਦੇ ਲਿਪਸਟਿਕ ਦੇ ਰੰਗ ਤੋਂ ਪਤਾ ਲਗਦਾ ਹੈ ਉਨ੍ਹਾਂ ਦੇ ਸੁਭਾਅ ਬਾਰੇ

ਇਹ ਗੱਲ ਸੱਚ ਹੈ ਕੇ ਅੱਜ ਦੇ ਜਮਾਨੇ ਦੀਆਂ ਕੁੜੀਆਂ ਤੇ ਔਰਤਾਂ ਨੂੰ ਖੂਬਸੂਰਤ ਦਿਖਣਾ ਬਹੁਤ ਚੰਗਾ ਲਗਦਾ ਹੈ। ਚਾਹੇ ਉਹ ਕੋਈ ਵੱਡੀ ਕੁੜੀਆਂ ਜਾਂ ਛੋਟੀ ਪਰ ਫੈਸ਼ਨ ਕਰਨਾ ਸਭ ਨੂੰ ਚੰਗਾ ਲਗਦਾ ਹੈ। ਇਸ ਲਈ ਉਹ ਕਈ ਤਰ੍ਹਾਂ ਦੇ ਹਾਰ ਸ਼ਿਗਾਰ ਕਰਦੀਆਂ ਹਨ।

ਇਸ ਫੈਸ਼ਨ ਦੇ ਜਮਾਨੇ ‘ਚ ਲਿਪਸਟਿਕ ਦੇ ਕਈ ਰੰਗ ਚਲ ਰਹੇ ਹਨ। ਚਾਹੇ ਕੋਈ ਪਾਰਟੀ ਦਾ ਫੰਕਸ਼ਨ ਜਾਂ ਕੋਈ ਕਾਲਜ ਜਾਂ ਕੋਈ ਹੋਰ ਪਰ ਹਰ ਕੁੜੀ ਲਿਪਸਟਿਕ ਲਗਾਉਂਦੀ ਹੈ। ਗੁਲਾਬੀ, ਲਾਲ, ਨਾਭੀ ਜਾਂ ਕੋਈ ਹੋਰ ਰੰਗ। ਪਰ ਇਹ ਲਿਪਸਟਿਕ ਦੇ ਰੰਗ ਤੁਹਾਡੀ ਸ਼ਖਸ਼ੀਅਤ ਵਾਰੇ ਬਹੁਤ ਸਾਰੇ ਰਾਜ ਖੋਲਦੇ ਹਨ।

ਗੁਲਾਬੀ, ਸੰਤਰੀ ਤੇ ਲਾਲ ਰੰਗ ਇਹ ਰੰਗ ਹਰ ਔਰਤ ਕੋਲ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਰੰਗਾਂ ‘ਚੋਂ ਉਹ ਆਪਣਾ ਕੋਈ ਇੱਕ ਰੰਗ ਆਪਣੀ ਪਸੰਦ ਦਾ ਬਣਾ ਹੀ ਲੈਂਦੀਆਂ ਹਨ।

ਜਿਹੜੀਆਂ ਔਰਤਾਂ ਗੁਲਾਬੀ ਰੰਗ ਦੀ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ। ਉਹ ਔਰਤਾਂ ਰੋਮਾਂਟਿਕ ਸੁਭਾਅ ਦੀਆਂ ਹੁੰਦੀਆਂ ਹਨ। ਇਹ ਔਰਤਾਂ ਹਰ ਚੀਜ਼ ਉਪਰ ਆਪਣਾ ਧਿਆਨ ਰੱਖਦੀਆਂ ਹਨ। ਇਹ ਔਰਤਾਂ ਸਾਹਸੀ ਤੇ ਸਖ਼ਤ ਸੁਭਾਅ ਦੀਆਂ ਹੁੰਦੀਆਂ ਹਨ। ਇਨ੍ਹਾਂ ਔਰਤਾਂ ‘ਚ ਜੋਸ਼ ਤੇ ਉਤਸ਼ਾਹ ਬਹੁਤ ਹੁੰਦਾ ਹੈ। ਇਹ ਔਰਤਾਂ ਚੁਸਤ ਹੁੰਦੀਆਂ ਹਨ।

ਸੰਤਰੀ ਰੰਗ ਵਾਲੀ ਲਿਪਸਟਿਕ ਲਗਾਉਣ ਵਾਲੀਆਂ ਔਰਤਾਂ ਆਪਣੇ ਕੈਰੀਅਰ ਵਾਰੇ ਬਹੁਤ ਸੋਚਦੀਆਂ ਹਨ। ਇਹ ਔਰਤਾਂ ਕਿਸੇ ਦੀ ਗੱਲ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਦੀਆਂ। ਇਹ ਔਰਤਾਂ ਸਮਾਜ ‘ਚ ਸਨਮਾਨ ਤੇ ਸਕੋਪ ‘ਚ ਤਰੱਕੀ ਕਰਦੀਆਂ ਹਨ।

Leave a Reply