ਪੰਜਾਬ ਵਿਚ ਚਾਲੀ ਕਰੋੜੀ ਘੇਟਾਲੇ ਵਾਲੇ ਆਪ ਵਿਧਾਇਕ ਦੇ ਘਰ ਈਡੀ ਨੇ ਮਾਰੀ ਰੇਡ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ ਅਸੀਂ ਤੁਹਾਡੇ ਲਈ ਨਵੀਂ ਖਬਰ ਲੈਕੇ ਆਏ ਹਾਂ ਜਿਸ ਨੂੰ ਪੜਕੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇਗਾ

ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਤੇ ਈਡੀ ਨੇ ਰੇਡ ਮਾਰੀ ਹੈ। ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ ਵਿਚ ਇਹ ਰੇਡ ਮਾਰੀ ਹੈ। ਵਿਧਾਇਕ ਦੇ ਕਰੀਬੀ 12 ਲੋਕਾਂ ਦੇ ਇੱਥੇ ਵੀ ਈਡੀ ਦੀ ਟੀਮ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਰੇਡ ਦੇ ਪਿੱਛੇ ਦੇ ਕਾਰਨ ਸਾਹਮਣੇ ਨਹੀਂ ਆਏ ਹਨ।

ਵਿਧਾਇਕ ਗੱਜਣਮਾਜਰਾ ‘ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। ਜਿਸ ਵਿਚ ਪਹਿਲਾਂ ਵੀ ਵਿਧਾਇਕ ਦੇ ਟਿਕਾਣਿਆਂ ‘ਤੇ ਰੇਡ ਹੋ ਚੁੱਕੀ ਹੈ। ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ 2011 ਤੋਂ 2014 ਦੇ ਵਿਚ 4 ਕਿਸ਼ਤਾਂ ਵਿਚ ਬੈਂਕ ਤੋਂ ਲੋਨ ਲਿਆ ਸੀ। ਇਹ ਲੋਨ ਕਰੀਬ 40.92 ਕਰੋੜ ਦਾ ਸੀ। ਬੈਂਕ ਦੀ ਲੁਧਿਆਣਾ ਬਰਾਂਚ ਨੇ ਇਸ ਬਾਰੇ ਵਿਚ ਸੀਬੀਆਈ ਨੂੰ ਸ਼ਿਕਾਇਤ ਕੀਤੀ। ਜਿਸ ਵਿਚ ਕਿਹਾ ਗਿਆ ਕਿ ਗੱਜਣਮਾਜਰਾ ਨੇ ਜਿਸ ਮਕਸਦ ਲਈ ਲੋਨ ਲਿਆ ਸੀ ਉਸ ਦੀ ਜਗ੍ਹਾ ਕਿਸੇ ਦੂਜੀ ਜਗ੍ਹਾ ਇਸ ਦਾ ਇਸਤੇਮਾਲ ਕੀਤਾ।

ਪਿਛਲੀ ਵਾਰ ਰੇਡ ਵਿਚ 94 ਸਾਈਨ ਕੀਤੇ ਬਲੈਂਕ ਚੈਕ ਮਿਲੇ। ਕਈ ਆਧਾਰ ਕਾਰਡ ਵੀ ਮਿਲੇ। ਕਰੀਬ 16.57 ਲੱਖ ਦਾ ਕੈਸ਼ ਬਰਾਮਦ ਹੋਇਆ। ਪੁਲਿਸ ਨੇ ਕਰੰਸੀ ਨੋਟ, ਪ੍ਰਾਪਰਟੀ ਦੇ ਦਸਤਾਵੇਜ਼, ਕਈ ਬੈਂਕ ਅਕਾਊਂਟ ਨਾਲ ਜੁੜੇ ਕਾਗਜ਼ਾਤ ਬਰਾਮਦ ਕੀਤੇ। ਗੱਜਣਮਾਜਰਾ ਉਦੋਂ ਚਰਚਾ ਵਿਚ ਆਏ ਸੀ ਜਦ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ ਇੱਕ ਰੁਪਈਆ ਤਨਖਾਹ ਲੈਣਗੇ।

ਹੋਰ ਨਵੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਬਟਨ ਤੋਂ ਜਰੂਰ ਕਲਿਕ ਕਰਕੇ ਪਸੰਦ ਕਰ ਲਵੋ ਜੀ ਤਾਂ ਕਿ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀ ਇਸ ਜਾਣਕਾਰੀ ਵਾਲੀ ਖਬਰ ਤੇ ਆਪਣੇ ਵਿਚਾਰ ਜਰੂਰ ਦਿਉ ਜੀ ਕਿ ਕੀ ਸੋਚਦੇ ਹੋ